ਬੈਠ ਕਿਨਾਰੇ ਪੱਥਰਾਂ ਤੇ, ਮੈਂ ਤੱਕਦਾ ਰਹਿਨਾ ਲਹਿਰਾਂ ਨੂੰ,
ਕੋਈ ਕਿਸ਼ਤੀ ਤਾਂ ਜਾਂਦੀ ਹੋਣੀ, ਤੇਰੇ ਦੂਰ ਦੁਰਾਡੇ ਸ਼ਹਿਰਾਂ ਨੂੰ..
ਏਸ ਕਿਨਾਰੇ ਮੈਂ ਬੈਠਾ, ਤੂੰ ਓਸ ਕਿਨਾਰੇ ਬੈਠ ਕਦੇ,
ਤੈਨੂੰ ਹੋਵੇਗਾ ਅਹਿਸਾਸ ਮੇਰਾ, ਜਦੋਂ ਪਾਣੀ ਚੁੰਮੂ ਤੇਰੇ ਪੈਰਾਂ ਨੂੰ..
ਜਦੋਂ ਪਾਣੀ ਚੁੰਮੂ ਤੇਰੇ ਪੈਰਾਂ ਨੂੰ..
ਉਪਿੰਦਰ ਵੜੈਚ