ਵੇ ਅਜੇ ਤਾਂ ਛਾਲਿਆਂ ਦੇ ਨਾਲ ਇੱਕ ਮਿੱਕ, ਹੋਈ ਸੀ ਜੁੱਤੀ ਪੈਰਾਂ ਦੀ,
ਗੋਰੇ ਰੰਗ ਨੂੰ ਪੈਣ ਲੱਗੀ ਸੀ, ਆਦਤ ਸਿਖ਼ਰ ਦੁਪਹਿਰਾਂ ਦੀ..
ਤੇਰੀ ਪੈੜ੍ਹ ਤੇ ਰੱਖ ਕੇ ਪੈਰ, ਤੇਰੇ ਨਾਲ ਤੁਰ ਆਏ,
ਤੂੰ ਦੱਬ ਕੇ ਪੈੜ੍ਹ ਜੀ ਛਾਵੇਂ ਬਹਿ ਗਿਆ ਗੈਰਾਂ ਦੀ..
ਅਸੀਂ ਲੱਭ ਲੱਭ ਪੈੜਾਂ ਪੁੱਠੇ ਪੈਰੀ ਮੁੜਜਾਂਗੇ,
ਜਾ ਤੁਰਜਾ ਸਾਨੂੰ ਰਾਸ ਨੀ ਆਉਣੀ, ਦਾਅਵਤ ਤੇਰੇ ਸ਼ਹਿਰਾਂ ਦੀ..
ਵੇ ਜਾ ਤੁਰਜਾ ਸਾਨੂੰ ਰਾਸ ਨੀ ਆਉਣੀ, ਦਾਅਵਤ ਤੇਰੇ ਸ਼ਹਿਰਾਂ ਦੀ..
ਉਪਿੰਦਰ ਵੜੈਚ