ਪਹਿਲੀ ਵਾਰ ਮਿਲਣ ਦਾ ਚਾਅ ਸੀ, ਬੈਠ ਅਸੀਂ ਕਿਤੇ ਪੀਣੀ ਚਾਹ ਸੀ,
ਠੰਡੀ ਚਾਹ ਵਿੱਚ ਮਾਰਕੇ ਫੂਕਾਂ, ਅਸੀਂ ਲੰਗਾਂਤਾ ਬਹੁਤ ਸਮਾਂ ਸੀ..
ਕਦੇ ਓਸ ਬਲਾਉਣਾ ਕਦੇ ਅਸੀਂ ਬਲਾਉਣਾ, ਨਿੱਤ ਦਾ ਹੋ ਗਿਆ ਚਾਹ ਤੇ ਆਉਣਾ,
ਏਸ ਬਹਾਨੇ ਪਏ ਯਰਾਨੇ, ਲੰਘਿਆ ਸੀ ਅਜੇ ਸਾਲ ਕੁ ਪੌਣਾ..
ਫੇਰ ਯਾਰ ਸਾਡਾ ਗਿਆ ਮਾਰ ਉਡਾਰੀ, ਪਾ ਗਿਆ ਸਾਡੀ ਚਾਹ ਨਾਲ ਯਾਰੀ,
ਹੁਣ ਬੈਠ ਜਾਨੇ ਆ ਚਾਅ ਜੇ ਫੋਲਣ, ਮੈਂ ਤੇ ਮੇਰੀ ਚਾਹ ਵਿਚੋਲਣ..
ਮੈਂ ਤੇ ਮੇਰੀ ਚਾਹ ਵਿਚੋਲਣ..
ਉਪਿੰਦਰ ਵੜੈਚ