ਤੂੰ ਰੱਖ ਭਰੋਸਾ ਖੁੱਦ ਉੱਤੇ, ਕਦੇ ਅਪਣੇ ਅੰਦਰ ਦੇਖ ਤੂੰ,
ਨਾ ਦੱਸਣਾ ਟੇਵੇ ਕੁੰਡਲੀਆਂ, ਕੀ ਲੈਕੇ ਆਇਆਂ ਲੇਖ ਤੂੰ..
ਏ ਉਲਝੀਆਂ ਨਾ ਸੁਲਝੀਆਂ, ਜੋ ਹੱਥਾਂ ਦੀਆਂ ਲਕੀਰਾਂ ਨੇ,
ਬੱਸ ਕਰਮ ਕਰ ਨਾ ਭਰਮ ਕਰ, ਆਪੇ ਬਣ ਜਾਣਾ ਤਕਦੀਰਾਂ ਨੇ..
ਬੱਸ ਕਰਮ ਕਰ ਨਾ ਭਰਮ ਕਰ, ਆਪੇ ਬਣ ਜਾਣਾ ਤਕਦੀਰਾਂ ਨੇ..
ਉਪਿੰਦਰ ਵੜੈਚ