ਕੋਈ ਆਖੇ ਸਭ ਦੋਸ਼ ਨਜ਼ਰ ਦਾ, ਏ ਨਾ ਮੰਨਦੀ ਦਿਲ ਦੀ ਏ..
ਕੋਈ ਆਖੇ ਜਿੱਥੇ ਦਿਲ ਕਹਿੰਦਾ, ਏ ਓਥੇ ਜਾਕੇ ਮਿਲਦੀ ਏ..
ਹੁਣ ਨਜ਼ਰ ਗ਼ਲਤ ਹੈ ਜਾਂ ਦਿਲ ਹੈ ਕਾਲਾ, ਜਾਂ ਰਲ ਕੇ ਡਾਕਾ ਮਾਰਦੇ ਨੇ,
ਟੁੱਟਦਾ ਤਾਂ ਕੱਲਾ ਦਿਲ ਹੈ ਸੁਣਿਆ, ਨੈਣ ਤਾਂ ਹੁਸਨ ਨਿਹਾਰਦੇ ਨੇ..
ਦਿਲ ਤਾਂ ਦਿਲ ਵਿੱਚ ਰੱਖ ਲੈਂਦਾ ਹੈ, ਨਾ ਭੇਦ ਲੁਕੋਦੀਆਂ ਨਜ਼ਰਾਂ ਨੇ..
ਕਹਿੰਦੇ ਪਿਆਰ ਨੂੰ ਲੱਗੀ ਨਜ਼ਰ ਉਪਿੰਦਰ, ਪਰ ਨਜ਼ਰ ਵੀ ਲਾਉਂਦੀਆਂ ਨਜ਼ਰਾਂ ਨੇ..
ਨਜ਼ਰ ਵੀ ਲਾਉਂਦੀਆਂ ਨਜ਼ਰਾਂ ਨੇ..
ਉਪਿੰਦਰ ਵੜੈਚ