ਦੋ ਪੰਛੀUpinder WaraichSeptember 10, 2024Poetry, Punjabi Shayari ਦੋ ਪੰਛੀ ਵੇਖੇ ਉਡਾਰੀਆਂ ਭਰਦੇ, ਖੰਭ ਖਿਲਾਰ ਕਲਾਕਾਰੀਆਂ ਕਰਦੇ, ਓਪਰੇ ਜੇ ਲੱਗੇ ਭੇਸ ਤੋਂ, ਖੋਰੇ ਤਾਰਿਆਂ ਦੇ ਸੀ ਦੇਸ਼ ਤੋਂ.. ਨਾ ਕੈਦੀ ਸੀ ਓਹ ਪਿੰਜਰੇ ਦੇ, ਨਾ ਉਹ ਆਲ੍ਹਣਿਆਂ ਵਾਲੇ ਸੀ, ਓਹ ਤਾਂ ਖ਼ਲਕਤ ਦੇ ਵਿੱਚ ਉੱਡਣ ਦੇ ਲਈ, ਖੁਦ ਖ਼ੁਦਾ ਨੇ ਪਾਲੇ ਸੀ.. ਉਪਿੰਦਰ ਵੜੈਚ Spread the love Previous Post ਰੱਖ ਭਰੋਸਾ ਖੁੱਦ ਉੱਤੇ Next Post पतझड़