ਲੰਮੀ ਵਾਟ ਦਿਆ ਰਾਹੀਆ ਲੰਘ ਜਾਣਾ ਸੀ ਵੇ, ਰੁੱਕਿਆ ਕਿਓਂ ਪਾਣੀ ਪੀਣ ਨੂੰ..
ਤੈਨੂੰ ਲੱਗੀ ਸੀ ਤਿਹਾ, ਬੈਠੇ ਨੈਣਾ ਚੋ ਪਿਲਾ.. ਪੀੜਾਂ ਦੇ ਗਿਆਂ ਏ ਸਾਡੇ ਜੀਣ ਨੂੰ..
ਵੇ ਜਦੋਂ ਮੁੜ ਫੇਰਾ ਪਾਵੀਂ, ਸਾਡੀ ਜੂਹ ਨਾ ਭੁੱਲ ਜਾਵੀਂ, ਮੰਗ ਲਵੀਂ ਲਾਕੇ ਪੱਜ ਘੁੱਟ ਪਾਣੀ ਪੀਣ ਨੂੰ..
ਵੇ ਅਸੀਂ ਲਾ ਲਾ ਲਾਰੇ, ਨੈਣ ਰੱਖਣੇ ਕੁਆਰੇ, ਤੈਨੂੰ ਫੇਰ ਦੇ ਦੇਣਾ ਨੈਣਾ ਵਿੱਚੋ ਪੀਣ ਨੂੰ…
ਵੇ ਤੈਨੂੰ ਫੇਰ ਦੇ ਦੇਣਾ ਨੈਣਾ ਵਿੱਚੋ ਪੀਣ ਨੂੰ…
ਉਪਿੰਦਰ ਵੜੈਚ