ਲੰਮੀ ਵਾਟ ਦਿਆ ਰਾਹੀਆ
ਲੰਮੀ ਵਾਟ ਦਿਆ ਰਾਹੀਆ ਲੰਘ ਜਾਣਾ ਸੀ ਵੇ, ਰੁੱਕਿਆ ਕਿਓਂ ਪਾਣੀ ਪੀਣ ਨੂੰ.. ਤੈਨੂੰ ਲੱਗੀ ਸੀ ਤਿਹਾ, ਬੈਠੇ ਨੈਣਾ ਚੋ ਪਿਲਾ.. ਪੀੜਾਂ ਦੇ ਗਿਆਂ ਏ ਸਾਡੇ ਜੀਣ ਨੂੰ.. ਵੇ ਜਦੋਂ ਮੁੜ ਫੇਰਾ ਪਾਵੀਂ, ਸਾਡੀ ਜੂਹ ਨਾ ਭੁੱਲ ਜਾਵੀਂ, ਮੰਗ ਲਵੀਂ…
ਲੰਮੀ ਵਾਟ ਦਿਆ ਰਾਹੀਆ ਲੰਘ ਜਾਣਾ ਸੀ ਵੇ, ਰੁੱਕਿਆ ਕਿਓਂ ਪਾਣੀ ਪੀਣ ਨੂੰ.. ਤੈਨੂੰ ਲੱਗੀ ਸੀ ਤਿਹਾ, ਬੈਠੇ ਨੈਣਾ ਚੋ ਪਿਲਾ.. ਪੀੜਾਂ ਦੇ ਗਿਆਂ ਏ ਸਾਡੇ ਜੀਣ ਨੂੰ.. ਵੇ ਜਦੋਂ ਮੁੜ ਫੇਰਾ ਪਾਵੀਂ, ਸਾਡੀ ਜੂਹ ਨਾ ਭੁੱਲ ਜਾਵੀਂ, ਮੰਗ ਲਵੀਂ…
ਵੇਲਾ ਹੋਉ ਓਦੋਂ ਪਿਛਲੇ ਪਹਿਰ ਦਾ, ਸ਼ੋਰ ਹੋਉ ਸਾਥੋਂ ਦੂਰ ਸ਼ਹਿਰ ਦਾ.. ਅਕਸ ਦਿਸੁ ਸਾਡਾ ਪਾਣੀ ਦੇ ਵਿੱਚ, ਹੋਉ ਕਿਨਾਰਾ ਕਿਸੇ ਨਹਿਰ ਦਾ.. ਤੇਰੀ ਉਂਗਲ ਵਿੱਚ ਜਦ ਪਾਉਣੀਆਂ ਸੱਧਰਾਂ , ਕਾਇਨਾਤ ਵੀ ਝੂਮੂ, ਦੇਖੀ ਵਖ਼ਤ ਠਹਿਰਦਾ.. ਕਾਇਨਾਤ ਵੀ ਝੂਮੂ, ਦੇਖੀ…
ਬੈਠ ਕਿਨਾਰੇ ਪੱਥਰਾਂ ਤੇ, ਮੈਂ ਤੱਕਦਾ ਰਹਿਨਾ ਲਹਿਰਾਂ ਨੂੰ, ਕੋਈ ਕਿਸ਼ਤੀ ਤਾਂ ਜਾਂਦੀ ਹੋਣੀ, ਤੇਰੇ ਦੂਰ ਦੁਰਾਡੇ ਸ਼ਹਿਰਾਂ ਨੂੰ.. ਏਸ ਕਿਨਾਰੇ ਮੈਂ ਬੈਠਾ, ਤੂੰ ਓਸ ਕਿਨਾਰੇ ਬੈਠ ਕਦੇ, ਤੈਨੂੰ ਹੋਵੇਗਾ ਅਹਿਸਾਸ ਮੇਰਾ, ਜਦੋਂ ਪਾਣੀ ਚੁੰਮੂ ਤੇਰੇ ਪੈਰਾਂ ਨੂੰ.. ਜਦੋਂ ਪਾਣੀ…
ਦੋ ਪੰਛੀ ਵੇਖੇ ਉਡਾਰੀਆਂ ਭਰਦੇ, ਖੰਭ ਖਿਲਾਰ ਕਲਾਕਾਰੀਆਂ ਕਰਦੇ, ਓਪਰੇ ਜੇ ਲੱਗੇ ਭੇਸ ਤੋਂ, ਖੋਰੇ ਤਾਰਿਆਂ ਦੇ ਸੀ ਦੇਸ਼ ਤੋਂ.. ਨਾ ਕੈਦੀ ਸੀ ਓਹ ਪਿੰਜਰੇ ਦੇ, ਨਾ ਉਹ ਆਲ੍ਹਣਿਆਂ ਵਾਲੇ ਸੀ, ਓਹ ਤਾਂ ਖ਼ਲਕਤ ਦੇ ਵਿੱਚ ਉੱਡਣ ਦੇ ਲਈ, ਖੁਦ…
ਤੂੰ ਰੱਖ ਭਰੋਸਾ ਖੁੱਦ ਉੱਤੇ, ਕਦੇ ਅਪਣੇ ਅੰਦਰ ਦੇਖ ਤੂੰ, ਨਾ ਦੱਸਣਾ ਟੇਵੇ ਕੁੰਡਲੀਆਂ, ਕੀ ਲੈਕੇ ਆਇਆਂ ਲੇਖ ਤੂੰ.. ਏ ਉਲਝੀਆਂ ਨਾ ਸੁਲਝੀਆਂ, ਜੋ ਹੱਥਾਂ ਦੀਆਂ ਲਕੀਰਾਂ ਨੇ, ਬੱਸ ਕਰਮ ਕਰ ਨਾ ਭਰਮ ਕਰ, ਆਪੇ ਬਣ ਜਾਣਾ ਤਕਦੀਰਾਂ ਨੇ.. ਬੱਸ…
ਪਹਿਲੀ ਵਾਰ ਮਿਲਣ ਦਾ ਚਾਅ ਸੀ, ਬੈਠ ਅਸੀਂ ਕਿਤੇ ਪੀਣੀ ਚਾਹ ਸੀ, ਠੰਡੀ ਚਾਹ ਵਿੱਚ ਮਾਰਕੇ ਫੂਕਾਂ, ਅਸੀਂ ਲੰਗਾਂਤਾ ਬਹੁਤ ਸਮਾਂ ਸੀ.. ਕਦੇ ਓਸ ਬਲਾਉਣਾ ਕਦੇ ਅਸੀਂ ਬਲਾਉਣਾ, ਨਿੱਤ ਦਾ ਹੋ ਗਿਆ ਚਾਹ ਤੇ ਆਉਣਾ, ਏਸ ਬਹਾਨੇ ਪਏ ਯਰਾਨੇ, ਲੰਘਿਆ…
ਵੇ ਅਜੇ ਤਾਂ ਛਾਲਿਆਂ ਦੇ ਨਾਲ ਇੱਕ ਮਿੱਕ, ਹੋਈ ਸੀ ਜੁੱਤੀ ਪੈਰਾਂ ਦੀ, ਗੋਰੇ ਰੰਗ ਨੂੰ ਪੈਣ ਲੱਗੀ ਸੀ, ਆਦਤ ਸਿਖ਼ਰ ਦੁਪਹਿਰਾਂ ਦੀ.. ਤੇਰੀ ਪੈੜ੍ਹ ਤੇ ਰੱਖ ਕੇ ਪੈਰ, ਤੇਰੇ ਨਾਲ ਤੁਰ ਆਏ, ਤੂੰ ਦੱਬ ਕੇ ਪੈੜ੍ਹ ਜੀ ਛਾਵੇਂ ਬਹਿ…
ਮੈਂ ਕਿਹਾ ਸੁਫ਼ਨੇ ਸਾਡੇ ਉੱਦੜ ਗਏ, ਕੋਈ ਆਸ ਨਾ ਬਚੀ ਸਿਉਂਣ ਲਈ, ਚੱਲ ਇੱਕ ਦੂੱਜੇ ਨੂੰ ਭੁੱਲਜਾਂਗੇ, ਸੋਂਹ ਖਾਈਏ ਰੱਬ ਦੇ ਦਰ ਜਾਕੇ.. ਕਹਿੰਦੀ ਗੁਰੂ ਘਰ ਵਿੱਚ ਲੈ ਲਾਵਾਂ, ਲੋਕੀ ਪੱਲਾ ਫੜਦੇ ਜਿਉਣ ਲਈ, ਕੌਣ ਕਰੇਂਦਾ ਮਰਨ ਦੀਆਂ, ਅਰਦਾਸਾਂ ਰੱਬ…
ਕੋਈ ਆਖੇ ਸਭ ਦੋਸ਼ ਨਜ਼ਰ ਦਾ, ਏ ਨਾ ਮੰਨਦੀ ਦਿਲ ਦੀ ਏ.. ਕੋਈ ਆਖੇ ਜਿੱਥੇ ਦਿਲ ਕਹਿੰਦਾ, ਏ ਓਥੇ ਜਾਕੇ ਮਿਲਦੀ ਏ.. ਹੁਣ ਨਜ਼ਰ ਗ਼ਲਤ ਹੈ ਜਾਂ ਦਿਲ ਹੈ ਕਾਲਾ, ਜਾਂ ਰਲ ਕੇ ਡਾਕਾ ਮਾਰਦੇ ਨੇ, ਟੁੱਟਦਾ ਤਾਂ ਕੱਲਾ ਦਿਲ…